— ਪੋਲਿੰਗ ਬੂਥਾਂ ਤੇ ਰਾਜਸੀ ਪਾਰਟੀਆਂ ਦੇ ਬੈਠੇ ਨੁੰਮਾਇੰਦੇ
— 2003 ਦੀ ਵੋਟਰ ਸੂਚੀ ਨੂੰ ਬਣਾਇਆ ਗਿਆ ਅਧਾਰ
ਦਰਸ਼ਨ ਸਿੰਘ ਚੌਹਾਨ,Bol Punjab De, Buero
ਸੁਨਾਮ — ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਨਾਮ ਵਿਖੇ ਐਸ ਆਈ ਆਰ ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਦੀ ਸ਼ੁਰੂਆਤ ਮੌਕੇ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਭਾਜਪਾ ਦੇ ਆਗੂ ਸ਼ੰਕਰ ਬਾਂਸਲ ਨੇ ਦੱਸਿਆ ਕਿ ਸਥਾਨਕ ਆਈ.ਟੀ.ਆਈ. ਵਿਖੇ ਸਥਿਤ ਬੂਥ ਨੰਬਰ 119, 120, 121 ‘ਤੇ ਕ੍ਰਮਵਾਰ ਬੂਥ ਲੈਵਲ ਅਫ਼ਸਰ ਗੁਰਤੇਜ ਸਿੰਘ , ਪ੍ਰੇਮ ਕੁਮਾਰ ਅਤੇ ਕਮਲਦੀਪ ਨੇ ਡਿਊਟੀ ਨਿਭਾਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ੰਕਰ ਬਾਂਸਲ ਮੌਜੂਦ ਸਨ। ਬੂਥ ਲੈਵਲ ਅਫ਼ਸਰ ਗੁਰਤੇਜ ਸਿੰਘ ,ਪ੍ਰੇਮ ਕੁਮਾਰ ਅਤੇ ਕਮਲਦੀਪ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਕਰਕੇ 2003 ਦੀ ਵੋਟਰ ਸੂਚੀ ਨਾਲ ਮਿਲਾਣ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਹੋਈ, ਉਨ੍ਹਾਂ ਦੀਆਂ ਵੋਟਾਂ ਵੋਟਰ ਸੂਚੀ ਵਿੱਚੋਂ ਕੱਟ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਇਹ ਮੈਪਿੰਗ 2003 ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵੋਟਰ ਆਪਣੇ ਜਾਂ ਆਪਣੇ ਮਾਪਿਆਂ ਦੇ ਵੋਟ ਨੰਬਰ, ਬੂਥ ਨੰਬਰ ਅਤੇ ਹਲਕਾ ਨੰਬਰ ਆਪਣੇ ਨਾਲ ਲੈ ਕੇ ਆਉਣ। ਇਸ ਮੌਕੇ
ਬੱਦਰੀ ਪ੍ਰਸਾਦ ਕੁਲਾਰ, ਸ਼ਾਮ ਲਾਲ, ਹੈਪੀ, ਮਾਸਟਰ ਰਾਜੀਵ ਬਿੰਦਲ ਅਤੇ ਹੋਰ ਵੋਟਰ ਹਾਜ਼ਰ ਸਨ।