Headlines

ਐੱਸ.ਯੂ.ਐੱਸ. ਸੀਨੀਅਰ ਸੈਕੰਡਰੀ ਸਕੂਲ, ਮਹਿਲਾਂ ਵਿਖੇ ਸਮਰ ਕੈਂਪ ਲਗਾਇਆ ਗਿਆ

Bol Punjab De, Buero

ਐੱਸ.ਯੂ.ਐੱਸ. ਸੀਨੀਅਰ ਸੈਕੰਡਰੀ ਸਕੂਲ, ਮਹਿਲਾਂ ਚੌਕ ਵਿਖੇ ਮਿਤੀ 27.05.2026 ਤੋਂ 30.05.2026 ਤੱਕ ਸਮਰ ਕੈਂਪ ਲਗਾਇਆ ਗਿਆ
। ਇਹ ਸਮਰ ਕੈਂਪ ਸੰਸਥਾ ਦੇ ਚੇਅਰਮੈਨ ਸ. ਰਾਓਵਿੰਦਰ ਸਿੰਘ ਅਤੇ ਵਾਇਸ ਚੇਅਰਮੈਨ ਸ. ਕੌਰ ਸਿੰਘ ਦੁੱਲਟ ਜੀ ਦੀ ਅਗਵਾਈ ਅਧੀਨ ਬੜੇ
ਸੁਚੱਜੇ ਢੰਗ ਨਾਲ ਲਗਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ । ਕੈਂਪ ਦੇ
ਪਹਿਲੇ ਦਿਨ ਖੇਡਾਂ ਕਰਵਾਈਆਂ ਗਈਆਂ । ਵਿਦਿਆਰਥੀਆਂ ਨੇ ਅਲੱਗ-ਅਲੱਗ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ । ਖੇਡਾਂ ਰਾਹੀਂ
ਵਿਦਿਆਰਥੀਆਂ ਵਿੱਚ ਟੀਮ ਭਾਵਨਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੋਇਆ । ਦੂਜੇ ਦਿਨ ਵਿਦਿਆਰਥੀਆਂ ਲਈ ਵੱਖ-ਵੱਖ
ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ । ਬੱਚਿਆਂ ਦੇ ਮੰਨੋਰੰਜਨ ਲਈ ਫਿਲਮ ਵੀ ਦਿਖਾਈ ਗਈ । ਜਿਸ ਵਿੱਚ ਬੱਚਿਆਂ ਨੇ ਖੂਬ
ਆਨੰਦ ਮਾਣਿਆ । ਤੀਸਰੇ ਦਿਨ ਵਿਦਿਆਰਥੀਆਂ ਵੱਲੋਂ ਮਿੱਠੇ ਜਲ ਅਤੇ ਜਲ-ਜੀਰੇ ਦੀ ਛਬੀਲ ਲਗਾਈ ਗਈ । ਜਿਸ ਰਾਹੀਂ ਸੇਵਾ ਅਤੇ ਸਾਂਝ
ਪਾਉਣ ਦੀ ਭਾਵਨਾ ਨੂੰ ਪ੍ਰੋਤਸਾਹਨ ਮਿਲਿਆ । ਇਸ ਉਪਰੰਤ ਟੈਲੈਂਟ ਹੰਟ ਕਰਵਾਇਆ ਗਿਆ । ਇਸ ਵਿੱਚ ਵਿਦਿਆਰਥੀਆਂ ਨੇ ਗੀਤ ਗਾਇਨ,
ਸੋਲੋ ਡਾਂਸ ਅਤੇ ਹੋਰ ਕਲਾਵਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਮਰ ਕੈਂਪ ਦੇ ਇਹ ਤਿੰਨ ਦਿਨ ਵਿਦਿਆਰਥੀਆਂ ਲਈ
ਸਿੱਖਣ, ਮੰਨੋਰੰਜਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਵਧੀਆ ਮੌਕਾ ਸਾਬਤ ਹੋਏ । ਸਕੂਲ ਪ੍ਰਿੰਸੀਪਲ ਸ੍ਰੀ ਸੰਦੀਪ ਜੀ ਅਤੇ ਸਟਾਫ਼ ਨੇ
ਵਿਦਿਆਰਥੀਆਂ ਦੀ ਭਾਗੀਦਾਰੀ ਦੀ ਭਰਪੂਰ ਸੰਲਾਘਾ ਕੀਤੀ ।

Leave a Reply

Your email address will not be published. Required fields are marked *