Headlines

ਧੂਰੀ ਤੋਂ ਭਾਜਪਾ ਦੇ ਉਮੀਦਵਾਰ ਬਣ ਸਕਦੇ ਹਨ ਰਾਘਵ ਚੱਢਾ!ਰਾਗਵ ਚੱਢਾ ਵੱਲੋਂ ਆਪਣੀ ਪਤਨੀ ਫਿਲਮੀ ਅਦਾਕਾਰ ਪਰਨੀਤੀ ਚੋਪੜਾ ਸਮੇਤ ਧੂਰੀ ਵਿੱਚ ਵੋਟ ਬਣਾਉਣ ਦੀਆਂ ਚਰਚਾਵਾਂਧੂਰੀ ਦੀ ਸਿਆਸਤ ਵਿੱਚ ਹਲਚਲ

ਧੂਰੀ Bol Punjab De, Buero

ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਇੱਕ ਵੱਡੀ ਚਰਚਾ ਨੇ ਜਨਮ ਲੈ ਲਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਹੁਣ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਕਰ ਸਕਦੀ ਹੈ ਕਿਉਂਕਿ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਰਾਗਵ ਚੱਡਾ ਨੇ ਆਪਣੀ ਪਤਨੀ ਫਿਲਮੀ ਅਦਾਕਾਰ ਪਰਨੀਤੀ ਚੋਪੜਾ ਸਮੇਤ ਧੂਰੀ ਵਿਖੇ ਆਪਣੀ ਵੋਟ ਬਣਾ ਲਈ ਹੈ।
ਰਾਜਨੀਤਿਕ ਗਲਿਆਰਿਆਂ ਵਿੱਚ ਚੱਲ ਰਹੀਆਂ ਚਰਚਾਵਾਂ ਅਨੁਸਾਰ ਭਾਜਪਾ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਧੂਰੀ ਹਲਕਾ ਇਸ ਕਰਕੇ ਵੀ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਜੇਕਰ ਭਾਜਪਾ ਰਾਘਵ ਚੱਢਾ ਨੂੰ ਧੂਰੀ ਤੋਂ ਮੈਦਾਨ ਵਿੱਚ ਉਤਾਰਦੀ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਅਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

ਧੂਰੀ ਕਿਉਂ ਹੈ ਸਭ ਤੋਂ ਹਾਟ ਸੀਟ?
ਧੂਰੀ ਵਿਧਾਨ ਸਭਾ ਹਲਕਾ ਪੰਜਾਬ ਦੀਆਂ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਹੈ। 2022 ਦੀਆਂ ਚੋਣਾਂ ਵਿੱਚ ਇੱਥੋਂ ਭਗਵੰਤ ਮਾਨ ਨੇ ਵੱਡੀ ਜਿੱਤ ਦਰਜ ਕੀਤੀ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਸਨ। ਇਸ ਲਈ ਜੇਕਰ ਭਾਜਪਾ ਰਾਘਵ ਚੱਢਾ ਨੂੰ ਇੱਥੇ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਹ ਸਿੱਧਾ ਮੁੱਖ ਮੰਤਰੀ ਦੇ ਪ੍ਰਭਾਵ ਵਾਲੇ ਖੇਤਰ ਵਿੱਚ ਚੁਣੌਤੀ ਮੰਨੀ ਜਾਵੇਗੀ।

ਭਾਜਪਾ ਦੀ ਨਵੀਂ ਰਣਨੀਤੀ?
ਹਾਲ ਹੀ ਵਿੱਚ ਭਾਜਪਾ ਨੇ ਪੰਜਾਬ ਸੰਗਠਨ ਵਿੱਚ ਵੀ ਕਈ ਵੱਡੇ ਬਦਲਾਅ ਕੀਤੇ ਹਨ ਅਤੇ ਸੂਬੇ ਵਿੱਚ ਆਪਣਾ ਸਿਆਸੀ ਅਧਾਰ ਵਧਾਉਣ ਲਈ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨੂੰ ਟੱਕਰ ਦੇਣ ਲਈ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ।

ਅਧਿਕਾਰਿਕ ਐਲਾਨ ਹਾਲੇ ਨਹੀਂ
ਹਾਲਾਂਕਿ ਧੂਰੀ ਤੋਂ ਰਾਘਵ ਚੱਢਾ ਨੂੰ ਭਾਜਪਾ ਉਮੀਦਵਾਰ ਬਣਾਏ ਜਾਣ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਨਾ ਹੀ ਭਾਜਪਾ ਅਤੇ ਨਾ ਹੀ ਰਾਘਵ ਚੱਢਾ ਵੱਲੋਂ ਇਸ ਸੰਬੰਧੀ ਕੋਈ ਪੁਸ਼ਟੀ ਕੀਤੀ ਗਈ ਹੈ। ਫਿਲਹਾਲ ਇਹ ਚਰਚਾਵਾਂ ਸੋਸ਼ਲ ਮੀਡੀਆ ਤੇ ਬਣੀਆਂ ਹੋਈਆਂ ਹਨ ਪਰ ਜੇਕਰ ਇਹ ਸੱਚ ਹੋਇਆ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਗਰਮਾਹਟ ਪੈਦਾ ਕਰ ਦੇਵੇਗਾ।

Leave a Reply

Your email address will not be published. Required fields are marked *