ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 5ਵੀਂ ਜਮਾਤ ਦਾ ਆਬਾਨ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਰੁਖਸਾਨਾ ਪਰਵੀਨ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਿਦਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ।
ਰਬੀਨਾ ਪ੍ਰਵੀਨ ਪੁੱਤਰੀ ਮੁਹੱਮਦ ਨਜ਼ੀਰ ਨੇ 493/500 (98.6%) ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਤਸਮੀਆਂ ਪੁੱਤਰੀ ਅਕਰਮ ਅਲੀ ਨੇ 492/500 (98.4%) ਨਾਲ ਦੂਜਾ, ਜ਼ੀਨਤ ਪੁੱਤਰੀ ਮੁਹੱਮਦ ਨਿਸਾਰ ਨੇ 491/500 (98.2%) ਨੰੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਬਾਕੀ ਸਾਰੇ ਵਿਿਦਆਰਥੀ ਵੀ 90 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰਾਂ ਨਾਲ ਪਾਸ ਹੋਏ ਹਨ।
ਇਸ ਮੌਕੇ ਤੇ ਡਾਇਰੈਕਟਰ ਮੁਹੰਮਦ ਅਸ਼ਰਫ ਨੇ ਇਸ ਦਾ ਸਿਹਰਾ ਬੱਚਿਆਂ ਨੂੰ ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ ਕਾਮਯਾਬੀ ਲਈ ਸਾਰੇ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ।