Headlines

ਐੱਸ.ਯੂ.ਐੱਸ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

Shaheed Udham Singh Group of Institutions,Mehlan Chowk

Admission Cell

92170-22501

Bol Punjab De,Buero:

ਚੇਅਰਮੈਨ ਸ੍ਰ. ਰਾਓਵਿੰਦਰ ਸਿੰਘ ਅਤੇ ਵਾਇਸ ਚੇਅਰਮੈਨ ਸ੍ਰ. ਕੌਰ ਸਿੰਘ ਡੁੱਲਟ ਜੀ ਦੀ ਅਗਵਾਈ
ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼
ਮਹਿਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਮਿਤੀ 30-3-2026 ਨੂੰ 12ਵਾਂ ਖੂਨਦਾਨ ਕੈਂਪ ਲਗਾਇਆl

ਕੈਂਪ ਲਗਾਉਣ ਲਈ ਸਿਵਲ ਹਸਪਤਾਲ ਸੰਗਰੂਰ ਵੱਲੋਂ ਡਾ. ਪੱਲਵੀ ਗਰਗ, ਬੇਅੰਤ ਕੌਰ (ਸਟਾਫ
ਨਰਸ), ਸ਼ਬਨਮ (ਐੱਮ. ਐੱਲ. ਟੀ.), ਗੁਰਜੀਵਨ (ਐੱਮ.ਐੱਲ. ਟੀ.), ਸਾਹਿਲ (ਸਹਾਇਕ) ਤੇ
ਨਿਰਮਲ ਸਿੰਘ ਦੀ ਪਹਿਲੀ ਟੀਮ ਅਤੇ ਬਲੱਡ ਸੈਂਟਰ ਆਫ਼ ਗੁਰੂ ਨਾਨਕ ਦੇਵ ਚੈਰੀਟੇਬਲ ਹੈਲਥ ਕੇਅਰ
ਸੁਸਾਇਟੀ ਸੰਗਰੂਰ ਵੱਲੋਂ ਸ੍ਰ. ਜਸਵਿੰਦਰ ਸਿੰਘ (ਟੀ. ਐੱਸ.), ਰਾਹੁਲ (ਐੱਲ. ਟੀ.) ਤੇ ਹਰਪ੍ਰੀਤ ਕੌਰ
(ਸਟਾਫ ਨਰਸ) ਦੀ ਦੂਸਰੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ l

ਕੈਂਪ ਵਿੱਚ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆl ਕੈਂਪ ਦਾ ਆਰੰਭ ਸੰਸਥਾ ਦੇ
ਵਾਇਸ ਸ੍ਰ. ਚੇਅਰਮੈਨ ਸ. ਕੌਰ ਸਿੰਘ ਡੁੱਲਟ ਜੀ ਵੱਲੋਂ ਖੂਨਦਾਨ ਕਰਕੇ ਕੀਤਾ ਗਿਆ lਇਸ ਸਮੇਂ ਸੰਸਥਾ
ਦੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਮਨੁੱਖੀ ਜੀਵਨ ਅਤੇ ਸਮਾਜ ਵਿੱਚ ਖੂਨਦਾਨ ਦੀ ਮਹੱਤਤਾ ਬਾਰੇ
ਦੱਸਦਿਆਂ ਖੂਨਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ, ਜਿਸ ਨਾਲ ਦੂਸਰਿਆਂ ਨੂੰ ਜੀਵਨ-ਦਾਨ ਮਿਲਦਾ ਹੈ
ਅਤੇ ਉਹਨਾਂ ਵੱਲੋਂ ਪਹੁੰਚੀਆਂ ਟੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ l

ਕੈਂਪ ਦੌਰਾਨ 35 ਦੇ ਕਰੀਬ ਯੂਨਿਟ ਦਾਨ ਕੀਤੇ ਗਏ l ਕਾਲਜ ਦੀ ਮੈਨੇਜਮੈਂਟ ਵੱਲੋਂ ਖੂਨਦਾਨ ਕਰਨ ਵਾਲੇ ਸਟਾਫ਼ ਅਤੇ
ਵਿਦਿਆਰਥੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆI

Leave a Reply

Your email address will not be published. Required fields are marked *