Headlines

ਐੱਸ.ਯੂ.ਐੱਸ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ ਸਬੰਧੀ ਪ੍ਰੈੱਸ ਨੋਟ

ਮਿਤੀ 01.04.2026 Bol Punjab De,Buero:

ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ ਚੌਂਕ ਦੇ ਚੇਅਰਮੈਨ ਸ. ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਸ. ਕੌਰ
ਸਿੰਘ ਦੁੱਲਟ ਅਤੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਜੀ ਦੀ ਪ੍ਰਵਾਨਗੀ ਹੇਠ ਐੱਸ.ਯੂ.ਐੱਸ ਕਾਲਜ ਆਫ਼ ਐਜੂਕੇਸ਼ਨ ਵੱਲੋਂ
ਵਿਦਿਆਰਥੀਆਂ ਨੂੰ 25 ਤੋਂ 28 ਮਾਰਚ ਤੱਕ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਿਜਾਇਆ ਗਿਆ। 25 ਮਾਰਚ ਨੂੰ ਕਾਲਜ
ਕੈਂਪਸ ਤੋਂ ਟੂਰ ਦੀ ਰਵਾਨਗੀ ਈ.ਟੀ.ਟੀ. ਪ੍ਰਿੰਸੀਪਲ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਦੂਸਰੇ ਦਿਨ ਮਨਾਲੀ
ਪਹੁੰਚਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਲੈਣ ਤੇ ਤਰੋ -ਤਾਜ਼ਾ ਹੋਣ ਤੋਂ ਬਾਅਦ ਹੜਿੰਬਾ ਮੰਦਿਰ, ਨੈਸ਼ਨਲ ਵਾਈਲਡ ਪਾਰਕ
ਮਨਾਲੀ ਦਿਖਾਉਣ ਲਈ ਲਿਜਾਇਆ ਗਿਆ। ਸ਼ਾਮ ਨੂੰ ਮਾਲ ਰੋਡ ਤੇ ਵਿਦਿਆਰਥੀਆਂ ਵਲੋਂ ਚੱਕਰ ਲਗਾਇਆ ਗਿਆ ਅਤੇ
ਡਿਨਰ ਕਰਨ ਤੋਂ ਬਾਅਦ ਡੀ.ਜੇ ਦਾ ਆਨੰਦ ਮਾਣਿਆ ਗਿਆ। ਮਿਤੀ 27 ਮਾਰਚ 2025 ਨੂੰ ਸ਼ਿਸ਼ੂ ਘਾਟੀ ਵਿਖੇ ਲਿਜਾਇਆ
ਗਿਆ ਅਤੇ ਵਿਦਿਆਰਥੀਆਂ ਦੁਆਰਾ ਬਰਫ ਦਾ ਆਨੰਦ ਮਾਣਿਆ ਗਿਆ। ਮਿਤੀ 28 ਮਾਰਚ ਨੂੰ ਵਿਦਿਆਰਥੀਆਂ ਨੂੰ ਨਾਸ਼ਤਾ
ਕਰਨ ਤੋਂ ਬਾਅਦ ਬਿਆਸ ਨਦੀ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਰਾਫਟਿੰਗ ਕੀਤੀ। ਇਸ ਟੂਰ ਦੇ ਦੌਰਾਨ ਵਿਦਿਆਰਥੀਆਂ
ਨੂੰ ਘੋੜ ਸਵਾਰੀ, ਟ੍ਰੈਕਿੰਗ, ਜਿੱਪ ਲਾਈਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਸ ਵਿੱਦਿਅਕ
ਟੂਰ ਦੌਰਾਨ ਖੂਬ ਆਨੰਦ ਮਾਣਿਆ। ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਲਈ ਆਪਸੀ ਮੇਲ-ਜੋਲ, ਟੀਮ ਵਰਕ, ਹਾਸਾ ਠੱਠਾ
ਦੇ ਨਾਲ–ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਤੋਂ ਹਟ ਕੇ ਉਨ੍ਹਾਂ ਵਿੱਚ ਭਵਿੱਖ ਲਈ ਦੁੱਗਣੀ ਸ਼ਕਤੀ ਹਾਸਿਲ ਕਰਦਾ ਹੋਇਆ
ਸਕਾਰਾਤਮਕ ਭਵਿੱਖ ਵੱਲ ਵਧਿਆ।

Leave a Reply

Your email address will not be published. Required fields are marked *