ਮਾਣਯੋਗ ਅਦਾਲਤ ਵੱਲੋਂ ਚੈੱਕ ਫ਼ੇਲ ਦੇ ਕੇਸ ਵਿੱਚ ਪ੍ਰਵੀਨ ਕੁਮਾਰ ਕੌਹਰੀਆਂ ਭਗੌੜਾ ਕਰਾਰ: ਭਾਲ ਜਾਰੀ*

Buero, Bol Punjab De
ਮਾਣਯੋਗ ਅਦਾਲਤ ਜਸਟਿਸ ਮੋਹਿਤ, ਜੁਡੀਸ਼ੀਅਲ ਜੱਜ ਦਰਜ਼ਾ ਪਹਿਲਾ ਜ਼ਿਲਾ ਅਦਾਲਤ ਚੰਡੀਗੜ੍ਹ ਵੱਲੋਂ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ ਪ੍ਰਵੀਨ ਕੁਮਾਰ ਮਾਲਕ ਸ਼ਿਵ ਸ਼ਕਤੀ ਬੀਜ ਭੰਡਾਰ ਕੌਹਰੀਆਂ (ਸੰਗਰੂਰ) ਨੂੰ ਚੈੱਕ ਫ਼ੇਲ ਦੇ ਕੇਸ ਵਿੱਚ ਭਗੌੜਾ ਕਰਾਰ ਐਲਾਨ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਕਰੋਪ ਆਰਗੇਨਿਕਸ ਪ੍ਰਾਈਵੇਟ ਲਿਮਟਿਡ ਵੱਲੋਂ ਉਪਰੋਕਤ ਫਰਮ ਨੂੰ ਕੀੜੇਮਾਰ ਦਵਾਈਆਂ ਦੀ ਸਪਲਾਈ ਕੀਤੀ ਗਈ ਸੀ। ਜਿਸ ਦੇ ਬਦਲੇ ਉਕਤ ਪ੍ਰਵੀਨ ਕੁਮਾਰ ਨੇ ਬਕਾਇਆ ਰਕਮ ਦਾ ਚੈੱਕ ਸਬੰਧਿਤ ਕੰਪਨੀ ਨੂੰ ਦਿੱਤਾ ਸੀ। ਜਿਹੜਾ ਕਿ ਬੈਂਕ ਵਿੱਚ ਦੇਣ ਉਪਰੰਤ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਫ਼ੇਲ ਹੋ ਗਿਆ। ਕੰਪਨੀ ਵਲੋਂ ਇਹ ਮਾਮਲਾ ਸ੍ਰੀ ਸੁਰੇਸ਼ ਕੁਮਾਰ ਸੀਨੀਅਰ ਵਕੀਲ ਦੇ ਰਾਹੀ ਮਾਣਯੋਗ ਜ਼ਿਲਾ ਅਦਾਲਤ ਚੰਡੀਗੜ੍ਹ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਵਿੱਚ ਅਦਾਲਤ ਵੱਲੋਂ ਵਾਰ ਵਾਰ ਸੰਮਨ ਭੇਜਣ ਦੇ ਬਾਵਜੂਦ ਪ੍ਰਵੀਨ ਕੁਮਾਰ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਜਿਸ ਦੇ ਚੱਲਦੇ ਮਾਣਯੋਗ ਅਦਾਲਤ ਨੇ ਪ੍ਰਵੀਨ ਕੁਮਾਰ ਵਾਸੀ ਪਿੰਡ ਰਾਮਗੜ੍ਹ ਜਵੰਧਾ (ਲਹਿਰਾ ਗਾਗਾ) ਪ੍ਰੋਪਰਾਈਟਰ ਮੈ/ਸ ਸ਼ਿਵ ਸ਼ਕਤੀ ਬੀਜ ਭੰਡਾਰ, ਕੌਹਰੀਆਂ ਜ਼ਿਲਾ ਸੰਗਰੂਰ ਨੂੰ ਭਗੌੜਾ ਕਰਾਰ ਦਿੰਦਿਆਂ ਸਬੰਧਿਤ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

Leave a Reply

Your email address will not be published. Required fields are marked *