ਧਰਮਗੜ੍ਹ ਥਾਣੇ ਮੂਹਰੇ ਕਿਸਾਨਾਂ ਦਾ ਧਰਨਾ ਜਾਰੀ

ਕਿਸਾਨ ਧਰਮਗੜ੍ਹ ਥਾਣੇ ਮੂਹਰੇ ਧਰਨਾ ਦਿੰਦੇ ਹੋਏ।

ਕੌਣ ਬਣੇਗਾ ਕਰੋੜਪਤੀ ਤਹਿਤ ਵੱਜੀ ਸੀ ਠੱਗੀ

ਦਰਸ਼ਨ ਸਿੰਘ ਚੌਹਾਨ,BOL PUNJAB DE, SUNAM
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਥਾਣਾ ਧਰਮਗੜ੍ਹ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਅਤੇ ਮਨਜੀਤ ਕੌਰ ਤੋਲਾਵਾਲ ਨੇ ਆਖਿਆ ਕਿ ਸਾਲ 2020 ਵਿੱਚ ਕੌਣ ਬਣੇਗਾ ਕਰੋੜਪਤੀ ਤਹਿਤ ਜੀਤ ਸਿੰਘ ਅਤੇ ਭੂਰਾ ਸਿੰਘ ਵਾਸੀ ਗੰਢੂਆਂ ਨਾਲ ਕਰੀਬ 20 ਤੋਂ 21 ਲੱਖ ਰੁਪਏ ਦੀ ਠੱਗੀ ਵੱਜੀ ਸੀ ਇਸੇ ਤਹਿਤ ਉਸ ਸਮੇਂ ਵਿੱਚ ਹੀ ਦੋਸ਼ੀਆਂ ਖਿਲਾਫ਼ ਵਿਅਕਤੀਆਂ ਨੂੰ ਬਕਾਇਦਾ ਨਾਮਜ਼ਦ ਕਰਕੇ ਮਾਮਲਾ ਦਰਜ਼ ਕੀਤਾ ਗਿਆ ਲੇਕਿਨ ਅਜੇ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਪੁਲਿਸ ਨੇ ਠੱਗੀ ਲਈ ਥਾਣਿਆਂ ਵਿੱਚ 1930 ਨੰਬਰ ਲਾਇਆ ਹੈ ਕਿ ਜੇਕਰ ਤੁਹਾਡੇ ਨਾਲ ਠੱਗੀ ਵੱਜਦੀ ਹੈ ਤਾਂ ਇਸ ਤੇ ਕਾਲ ਕਰੋ, ਪਰ ਇਹ ਨੰਬਰ ਇੱਕ ਲੋਕ ਦਿਖਾਵਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 2020 ਤੋਂ ਬਾਅਦ ਜਿੰਨੇ ਵੀ ਜ਼ਿਲ੍ਹਾ ਸੰਗਰੂਰ ਵਿੱਚ ਐਸ ਐਸ ਪੀ ਤਾਇਨਾਤ ਰਹੇ ਹਨ ਉਨ੍ਹਾਂ ਸਾਰਿਆਂ ਦੇ ਧਿਆਨ ਵਿੱਚ ਉਕਤ ਮਾਮਲਾ ਲਿਆਂਦਾ ਗਿਆ ਅਤੇ ਜਿੰਨੇ ਵੀ ਥਾਣਾ ਧਰਮਗੜ੍ਹ ਵਿੱਚ ਚਾਰ ਸਾਲਾਂ ਦੌਰਾਨ ਜਿੰਨੇ ਵੀ ਐਸ ਐਚ ਓ ਰਹੇ ਹਨ, ਸਾਰਿਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਇਹ ਮਸਲਾ ਸਾਈਬਰ ਕ੍ਰਾਈਮ ਬਰਾਂਚ ਨੂੰ ਵੀ ਦਿੱਤਾ ਗਿਆ, ਪਰ ਮਸਲਾ ਜਿਉਂ ਦੀ ਤਿਉਂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਇੱਕ ਗਰੀਬ ਕਿਸਾਨ ਨਾਲ ਜੁੜਿਆ ਹੋਇਆ ਹੈ ਜੇਕਰ ਇਹ ਪੈਸੇ ਕਿਸੇ ਰਾਜਨੀਤਿਕ ਲੀਡਰ ਦੇ ਹੁੰਦੇ ਤਾਂ ਮਸਲਾ 24 ਘੰਟੇ ਵਿੱਚ ਹੱਲ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਗਰੀਬ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

Leave a Reply

Your email address will not be published. Required fields are marked *